ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਕਾਰਨ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ। 10 ਅਕਤੂਬਰ ਤੋਂ 17 ਨਵੰਬਰ ਦਰਮਿਆਨ 24 ਕੈਰੇਟ ਸੋਨਾ 15,900 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਹੈ, ਜਦਕਿ ਚਾਂਦੀ ਦੀ ਕੀਮਤ ਵਿੱਚ 54 ਰੁਪਏ ਪ੍ਰਤੀ ਗ੍ਰਾਮ ਦੀ ਕਮੀ ਦਰਜ ਕੀਤੀ ਗਈ ਹੈ।
ਜਵੈਲਰ ਰਾਜੀਵ ਸਹਿਦੇਵ ਮੁਤਾਬਕ, 10 ਅਕਤੂਬਰ ਨੂੰ 24 ਕੈਰੇਟ ਸੋਨੇ ਦੀ ਕੀਮਤ 1,54,300 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 17 ਨਵੰਬਰ ਨੂੰ ਘੱਟ ਕੇ 1,38,400 ਰੁਪਏ ਰਹਿ ਗਈ। ਇਸੇ ਤਰ੍ਹਾਂ 22 ਕੈਰੇਟ ਸੋਨਾ 1,41,900 ਰੁਪਏ ਤੋਂ ਘੱਟ ਕੇ 1,27,300 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ।
ਹੋਰ ਸ਼੍ਰੇਣੀਆਂ ਵਿੱਚ ਵੀ ਕੀਮਤਾਂ ਘਟੀਆਂ ਹਨ। 18 ਕੈਰੇਟ ਸੋਨਾ 1,17,700 ਰੁਪਏ ਤੋਂ ਘੱਟ ਕੇ 1,05,600 ਰੁਪਏ ਅਤੇ 14 ਕੈਰੇਟ ਸੋਨਾ 92,900 ਰੁਪਏ ਤੋਂ ਘੱਟ ਕੇ 83,300 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ।
ਚਾਂਦੀ ਵੀ 54 ਰੁਪਏ ਪ੍ਰਤੀ ਗ੍ਰਾਮ ਸਸਤੀ
ਚਾਂਦੀ ਦੀ ਕੀਮਤ 10 ਅਕਤੂਬਰ ਨੂੰ 230 ਰੁਪਏ ਪ੍ਰਤੀ ਗ੍ਰਾਮ ਸੀ, ਜੋ 17 ਨਵੰਬਰ ਤੱਕ ਘੱਟ ਕੇ 176 ਰੁਪਏ ਰਹਿ ਗਈ। ਇਸ ਤਰ੍ਹਾਂ ਚਾਂਦੀ ਦੇ ਭਾਅ ਵਿੱਚ 54 ਰੁਪਏ ਪ੍ਰਤੀ ਗ੍ਰਾਮ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਚਾਂਦੀ ਦੇ ਸਿੱਕੇ ਦੀ ਕੀਮਤ ਵੀ 2,600 ਰੁਪਏ ਤੋਂ ਘੱਟ ਕੇ 2,000 ਰੁਪਏ ਰਹਿ ਗਈ ਹੈ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਨਾਲ ਗਹਿਣਿਆਂ ਅਤੇ ਚਾਂਦੀ ਦੇ ਸਿੱਕਿਆਂ ਦੀ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਰਾਹਤ ਮਿਲੀ ਹੈ।





